ਇਸ ਪੰਨੇ 'ਤੇ

ਭਾਵੇਂ ਤੁਸੀਂ ਆਪਣਾ ਪਹਿਲਾ ਸ਼ਾਟ ਲਗਵਾ ਰਹੇ ਹੋ ਜਾਂ ਤੁਸੀਂ ਬੂਸਟਰ ਲਗਵਾਉਣ ਵਾਲੇ ਹੋ, ਤੁਸੀਂ ਵਿਕਟੋਰੀਆ ਵਿੱਚ ਕਿਵੇਂ ਅਤੇ ਕਿੱਥੇ ਟੀਕਾ ਲਗਵਾ ਸਕਦੇ ਹੋ?

ਇੱਥੇ ਕਈ ਥਾਵਾਂ ਹਨ ਜਿੱਥੋਂ ਤੁਸੀਂ ਟੀਕਾ ਲਗਵਾ ਸਕਦੇ ਹੋ, ਅਤੇ ਹਰੇਕ ਦੀ ਪ੍ਰਕਿਰਿਆ ਥੋੜ੍ਹੀ ਵੱਖਰੀ ਹੁੰਦੀ ਹੈ। ਆਉ ਇਸ ਗੱਲ ਨੂੰ ਆਸਾਨੀ ਨਾਲ ਸਮਝੀਏ ਕਿ ਤੁਹਾਡੀਆਂ ਲੋੜਾਂ ਅਤੇ ਤੁਹਾਡੇ ਇਲਾਕੇ ਵਿੱਚ ਤੁਸੀਂ ਟੀਕੇ ਦੇ ਸ਼ਾਟ ਨੂੰ ਆਸਾਨੀ ਨਾਲ ਕਿਵੇਂ ਲਗਵਾਉਣਾ ਹੈ।

A birds eye shot of a suburban area

ਬੁੱਕ ਕਰਨ ਤੋਂ ਪਹਿਲਾਂ

ਨੋਟ: ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕ ਅਤੇ ਅਪਾਹਜ ਲੋਕ ਅਪਾਇੰਟਮੈਂਟ ਬੁੱਕ ਕੀਤੇ ਬਿਨਾਂ, ਟੀਕਾ ਲਗਵਾਉਣ ਲਈ ਕਿਸੇ ਵੀ ਵਿਕਟੋਰੀਆ ਸਰਕਾਰ ਦੇ ਟੀਕਾਕਰਨ ਕੇਂਦਰ ਵਿੱਚ ਜਾ ਸਕਦੇ ਹਨ। ਇਹ ਭਾਗ ਲੈਣ ਵਾਲੇ GP ਜਾਂ ਫਾਰਮੇਸੀਆਂ 'ਤੇ ਲਾਗੂ ਨਹੀਂ ਹੁੰਦਾ ਹੈ। 

ਹੇਠਾਂ ਬੁਕਿੰਗ ਕਰਵਾਉਣ ਤੋਂ ਪਹਿਲਾਂ ਦੀ ਜਾਣਕਾਰੀ ਵਿਸ਼ੇਸ਼ ਤੌਰ 'ਤੇ ਉਹਨਾਂ ਲੋਕਾਂ ਲਈ ਹੈ ਜੋ ਕਿਸੇ ਸਮੂਹ ਵਿੱਚ ਟੀਕਾਕਰਨ ਕਰਵਾਉਣ ਵਿੱਚ ਦਿਲਚਸਪੀ ਰੱਖਦੇ ਹਨ, ਜਾਂ ਉਹ ਲੋਕ ਜੋ ਅਪਾਹਜ ਹਨ, LGBTIQA+ ਹਨ, ਜਾਂ ਖੇਤਰੀ ਜਾਂ ਪੇਂਡੂ ਖੇਤਰ ਵਿੱਚ ਰਹਿੰਦੇ ਹਨ।

ਪੇਂਡੂ ਨੌਜਵਾਨਾਂ ਲਈ

ਹੇਠ ਲਿਖੀਆਂ ਕਿਸਮਾਂ ਦੀਆਂ ਥਾਵਾਂ ਟੀਕੇ ਦੀ ਪੇਸ਼ਕਸ਼ ਕਰ ਰਹੀਆਂ ਹਨ:

  • ਜੀ.ਪੀ
  • ਹਸਪਤਾਲ
  • ਫਾਰਮੇਸੀਆਂ
  • ਭਾਈਚਾਰਕ ਸਿਹਤ ਕੇਂਦਰ

ਲੱਭੋ ਕਿ ਤੁਹਾਡੇ ਸਭ ਤੋਂ ਨੇੜੇ ਕੀ ਹੈ ਅਤੇ ਦੇਖੋ ਕਿ ਕੀ ਉਹ ਟੀਕਾਕਰਨ ਪ੍ਰਦਾਨ ਕਰ ਰਹੇ ਹਨ। ਤੁਸੀਂ ਉਹਨਾਂ ਦੀ ਵੈੱਬਸਾਈਟ, ਸੋਸ਼ਲ ਮੀਡੀਆ ਜਾਂ ਉਹਨਾਂ ਨਾਲ ਸਿੱਧਾ ਸੰਪਰਕ ਕਰਕੇ ਪਤਾ ਲਗਾ ਸਕਦੇ ਹੋ।

ਵੈਕਸੀਨ ਅਪੋਇੰਟਮੈਂਟਾਂ ਸਪਲਾਈ 'ਤੇ ਨਿਰਭਰ ਕਰਦੀਆਂ ਹਨ, ਇਸ ਲਈ ਬਹੁਤ ਸਾਰੀਆਂ ਥਾਵਾਂ ਸਿਰਫ਼ ਅਗਲੇ ਕੁੱਝ ਦਿਨਾਂ ਲਈ ਬੁਕਿੰਗ ਦਿਖਾ ਰਹੀਆਂ ਹਨ। ਧੀਰਜ ਰੱਖੋ ਅਤੇ ਲੱਗੇ ਰਹੋ ਅਤੇ ਇਹ ਜਾਂਚ ਕਰਦੇ ਰਹੋ ਕਿ ਨਵੀਆਂ ਅਪੋਇੰਟਮੈਂਟਾਂ ਕਦੋਂ ਉਪਲਬਧ ਹੋਣਗੀਆਂ।

ਜੇਕਰ ਤੁਹਾਨੂੰ ਟੀਕਾਕਰਨ ਲਈ ਅਪੋਇੰਟਮੈਂਟ ਲੈਣ ਲਈ ਮੱਦਦ ਦੀ ਲੋੜ ਹੈ, ਤਾਂ ਆਪਣੀ ਸਥਾਨਕ ਕੌਂਸਲ ਦੀਆਂ ਯੁਵਕ ਸੇਵਾਵਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰੋ। ਉਹ ਟਰਾਂਸਪੋਰਟ ਦੇ ਕੁੱਝ ਵਿਕਲਪਾਂ ਦਾ ਸੁਝਾਅ ਦੇ ਸਕਦੇ ਹਨ ਜਾਂ ਹੋ ਸਕਦਾ ਹੈ ਕਿ ਉਹ ਕੁੱਝ ਟ੍ਰਾਂਸਪੋਰਟ ਸੇਵਾਵਾਂ ਆਪ ਵੀ ਚਲਾ ਰਹੇ ਹੋਣ।

LGBTIQA+ ਨੌਜਵਾਨਾਂ ਲਈ

ਹਾਂ-ਪੱਖੀ, ਭਰੋਸੇ ਨੂੰ ਕਾਇਮ ਕਰਨ ਵਾਲੇ ਟੀਕਾਕਰਨ ਅਨੁਭਵ ਬਾਰੇ ਜਾਣਕਾਰੀ ਲਈ, GP ਅਤੇ LGBTIQA+ ਐਡਵੋਕੇਟ ਡਾਕਟਰ ਐਸੀਲ ਅਡਾਨ ਸਾਂਚੇਜ਼ ਦੀ ਸਲਾਹ ਲਈ ਹੇਠਾਂ ਦਿੱਤੇ ਕਲਿੱਪਾਂ ਨੂੰ ਦੇਖੋ।

ਡਾ: ਐਸੀਲ ਦੁਆਰਾ ਜ਼ਿਕਰ ਕੀਤੇ ਲਿੰਕ

ਜੇਕਰ ਤੁਸੀਂ ਆਪਣੀ ਵੈਕਸੀਨ ਬੁਕਿੰਗ ਵਿੱਚ ਆਪਣੇ ਸਹੀ ਨਾਮ ਅਤੇ ਪੜਨਾਂਵ ਦੀ ਪੁਸ਼ਟੀ ਕੀਤੇ ਜਾਣ ਬਾਰੇ ਚਿੰਤਤ ਹੋ, ਤਾਂ ਤੁਸੀਂ ਆਪਣਾ ਟੀਕਾਕਰਨ ਕਰਨ ਵਾਲੇ ਵਿਅਕਤੀ ਨੂੰ ਦੇਣ ਲਈ ਇਸ ਅੱਖਰ ਟੈਮਪਲੇਟ ਦੀ ਵਰਤੋਂ ਕਰ ਸਕਦੇ ਹੋ।

ਭਾਗ ਲੈਣ ਵਾਲੇ ਜੀਪੀ ਨੂੰ ਬੁੱਕ ਕਰਨਾ

ਹਿੱਸਾ ਲੈਣ ਵਾਲੇ ਜੀਪੀ ਨੂੰ ਕਿਵੇਂ ਲੱਭਣਾ ਅਤੇ ਬੁੱਕ ਕਰਨਾ ਸਿੱਖੋ

Person getting a vaccine

ਭਾਗ ਲੈਣ ਵਾਲੇ GP ਨੂੰ ਕਿਵੇਂ ਲੱਭਣਾ ਅਤੇ ਬੁੱਕ ਕਰਨਾ
  1. ਵੈਕਸੀਨ ਕਲੀਨਿਕ ਫਾਈਂਡਰ 'ਤੇ ਜਾਓ।
  2. ਤੁਹਾਨੂੰ ਕੁੱਝ ਕੁ ਸਧਾਰਨ ਸਵਾਲ ਪੁੱਛੇ ਜਾਣਗੇ: ਤੁਸੀਂ ਕਿਹੜਾ ਟੀਕਾ ਲਗਵਾਉਣਾ ਚਾਹੁੰਦੇ ਹੋ (ਤੁਹਾਡੇ ਉਮਰ ਸਮੂਹ ਸਮੇਤ), ਅਤੇ ਆਪਣਾ ਪੋਸਟਕੋਡ ਜਾਂ ਕਸਬਾ ਭਰਕੇ ਤੁਹਾਡਾ ਸਥਾਨ ਲੱਭਣਾ। ਇਸਨੂੰ ਭਰੋ ਅਤੇ 'ਕਲੀਨਿਕਾਂ ਨੂੰ ਖੋਜੋ' 'ਤੇ ਕਲਿੱਕ ਕਰੋ।
    ਜੇਕਰ ਤੁਹਾਡੇ ਕੋਲ ਮੈਡੀਕੇਅਰ ਕਾਰਡ ਨਹੀਂ ਹੈ: ਇਸ ਪੰਨੇ ਦੇ ਹੇਠਾਂ ਇੱਕ ਬਾਕਸ ਹੈ ਜਿਸ 'ਤੇ ਤੁਸੀਂ 'ਤੁਸੀਂ ਮੈਡੀਕੇਅਰ ਤੋਂ ਬਿਨਾਂ ਮੁਫ਼ਤ ਟੀਕਾਕਰਨ ਪ੍ਰਾਪਤ ਕਰ ਸਕਦੇ ਹੋ' ਸੈਕਸ਼ਨ ਦੇ ਹੇਠਾਂ ਟਿੱਕ ਕਰ ਸਕਦੇ ਹੋ । 'ਕਲੀਨਿਕ ਖੋਜੋ' 'ਤੇ ਕਲਿੱਕ ਕਰਨ ਤੋਂ ਪਹਿਲਾਂ ਇਸ ਬਾਕਸ 'ਤੇ ਟਿੱਕ ਲਗਾਓ।
  3. ਤੁਹਾਨੂੰ ਇੱਕ ਨਕਸ਼ੇ 'ਤੇ ਲਿਜਾਇਆ ਜਾਵੇਗਾ ਜੋ ਤੁਹਾਨੂੰ ਤੁਹਾਡੇ ਇਲਾਕੇ ਵਿਚਲੇ GP ਅਤੇ ਫਾਰਮੇਸੀਆਂ ਦੋਵਾਂ ਨੂੰ ਦਿਖਾਉਂਦਾ ਹੈ ਜੋ ਉਸ ਵੈਕਸੀਨ ਲਗਾਉਣ ਦੀ ਪੇਸ਼ਕਸ਼ ਕਰਦੇ ਹੋ ਜੋ ਤੁਸੀਂ ਲਗਵਾਉਣਾ ਚਾਹੁੰਦੇ ਹੋ। ਤੁਸੀਂ ਉਹਨਾਂ ਨੂੰ ਫਿਲਟਰ ਕਰ ਸਕਦੇ ਹੋ ਕਿ ਉਹ ਕਿੰਨੇ ਨੇੜੇ ਹਨ ਜਾਂ ਸਭ ਤੋਂ ਪਹਿਲਾਂ ਉਪਲਬਧ ਅਪੋਇੰਟਮੈਂਟ ਵਾਲੀ ਥਾਂ ਕਿਹੜੀ ਹੈ।
  4. ਉਸ ਥਾਂ ਲਈ 'ਹੋਰ ਜਾਣਕਾਰੀ' 'ਤੇ ਕਲਿੱਕ ਕਰੋ ਜਿੱਥੇ ਤੁਸੀਂ ਬੁੱਕ ਕਰਨਾ ਚਾਹੁੰਦੇ ਹੋ। ਇਹ ਤੁਹਾਨੂੰ ਪਤਾ, ਸੰਪਰਕ ਵੇਰਵੇ ਅਤੇ ਖੁੱਲਣ ਦਾ ਸਮਾਂ ਦਿਖਾਏਗਾ। ਇਹ ਤੁਹਾਨੂੰ ਉਸ GP ਦੀ ਕੋਵਿਡ -19 ਟੀਕਾਕਰਨ ਬੁਕਿੰਗ ਸੇਵਾ ਲਈ ਇੱਕ ਲਿੰਕ ਵੀ ਦਿਖਾਏਗਾ।
  5. ਵੱਖ-ਵੱਖ GPs ਦੇ ਆਪਣੀ ਟੀਕਾਕਰਨ ਬੁਕਿੰਗ ਦਾ ਪ੍ਰਬੰਧਨ ਕਰਨ ਦੇ ਵੱਖ-ਵੱਖ ਤਰੀਕੇ ਹੋ ਸਕਦੇ ਹਨ। ਉਦਾਹਰਨ ਲਈ, ਕੁੱਝ ਕੇਵਲ ਫ਼ੋਨ 'ਤੇ ਬੁਕਿੰਗ ਲੈਣਗੇ, ਜਦੋਂ ਕਿ ਕੁੱਝ ਮਰੀਜ਼ਾਂ ਨੂੰ ਆਪਣੇ-ਆਪ ਵੈਕਸੀਨ ਕਲੀਨਿਕ ਅਪੌਇੰਟਮੈਂਟਾਂ ਲੈਣ ਲਈ ਔਨਲਾਈਨ ਜਾਂ HotDoc ​​ਰਾਹੀਂ ਬੁੱਕ ਕਰਨ ਦੀ ਇਜਾਜ਼ਤ ਦਿੰਦੇ ਹਨ। ਹਰ ਤਰ੍ਹਾਂ, ਇਹ ਬਾਕੀ ਦੀਆਂ ਡਾਕਟਰ ਦੀਆਂ ਅਪੌਇੰਟਮੈਂਟਾਂ ਬੁੱਕ ਕਰਨ ਦੇ ਸਮਾਨ ਹੋਣਾ ਚਾਹੀਦਾ ਹੈ। ਤੁਸੀਂ GP ਦੀ ਵੈੱਬਸਾਈਟ, HotDoc ​​ਪ੍ਰੋਫਾਈਲ ਵੀ ਦੇਖ ਸਕਦੇ ਹੋ ਜਾਂ ਉਹਨਾਂ ਦੀ ਪ੍ਰਕਿਰਿਆ ਲਈ ਉਹਨਾਂ ਨੂੰ ਫ਼ੋਨ ਕਰ ਸਕਦੇ ਹੋ।

Doctor holding phone

ਮੈਨੂੰ ਕਿਵੇਂ ਪਤਾ ਲੱਗੇਗਾ ਕਿ ਜੇ GP ਮੇਰੇ ਲਈ ਪਹੁੰਚਯੋਗ ਹੈ?

ਤੁਸੀਂ ਆਪਣੀ ਵੈਕਸੀਨ ਲਗਵਾਉਣ ਲਈ ਜਿਸ GP ਕੋਲ ਜਾਂਦੇ ਹੋ, ਹੋ ਸਕਦਾ ਹੈ ਕਿ ਉਹ ਤੁਹਾਡਾ ਰੈਗੂਲਰ ਜੀਪੀ ਨਾ ਹੋਵੇ। ਉਹਨਾਂ ਦੀ ਵੈੱਬਸਾਈਟ 'ਤੇ ਜਾਣਕਾਰੀ ਲੱਭਣ ਜਾਂ ਫ਼ੋਨ 'ਤੇ ਪੁੱਛਣ ਤੋਂ ਇਲਾਵਾ, ਹੈਲਥ ਡਾਇਰੈਕਟ ਵੈੱਬਸਾਈਟ ਕੁੱਝ ਪਹੁੰਚਯੋਗਤਾ ਕਾਰਕਾਂ ਦੀ ਜਾਂਚ ਕਰਨ ਵਿੱਚ ਤੁਹਾਡੀ ਮੱਦਦ ਕਰ ਸਕਦੀ ਹੈ। ਵ੍ਹੀਲਚੇਅਰ ਐਕਸੈਸ ਤੋਂ ਇਲਾਵਾ, ਜਦੋਂ ਤੁਸੀਂ GP ਨੂੰ 'ਨਾਮ ਦੁਆਰਾ' ਖੋਜਦੇ ਹੋ ਤਾਂ ਪਹੁੰਚਯੋਗਤਾ ਜਾਣਕਾਰੀ ਸਾਹਮਣੇ ਨਹੀਂ ਆਉਂਦੀ, ਪਰ ਇਸਦਾ ਵੀ ਇੱਕ ਹੱਲ ਹੈ।

  1. 'ਸਿਹਤ ਸੇਵਾ ਲੱਭੋ' 'ਤੇ ਜਾਓ ਅਤੇ 'ਸੇਵਾ ਦੁਆਰਾ' ਖੋਜੋ।
  2. 'ਸੇਵਾਵਾਂ' ਹੇਠ, 'GP (ਜਨਰਲ ਪ੍ਰੈਕਟਿਸ)' 'ਤੇ ਕਲਿੱਕ ਕਰੋ।
  3. 'ਤਰਜ਼ੀਹਾਂ' ਹੇਠ, ਆਪਣੀਆਂ ਪਹੁੰਚਯੋਗਤਾ ਲੋੜਾਂ ਦੀ ਚੋਣ ਕਰੋ।
  4. 'ਸਥਾਨ' ਹੇਠ, ਤੁਸੀਂ ਜਿਸ GP ਕੋਲ ਜਾਣਾ ਚਾਹੁੰਦੇ ਹੋ ਉਸ ਦਾ ਪੋਸਟਕੋਡ ਲਿਖੋ।
  5. ਜੇਕਰ ਉਹ ਤੁਹਾਡੇ ਦੁਆਰਾ ਸੂਚੀਬੱਧ ਪਹੁੰਚ ਲੋੜ(ੜਾਂ) ਨੂੰ ਪੂਰਾ ਕਰਦੇ ਹਨ, ਤਾਂ ਇਹ ਇੱਥੇ ਦਿਖਾਈ ਦੇਵੇਗਾ।

ਕੁੱਝ ਭਾਗ ਲੈਣ ਵਾਲੀਆਂ ਫਾਰਮੇਸੀਆਂ ਵਾਕ-ਇਨ ਕਰਨ ਵਾਲਿਆਂ ਲਈ ਟੀਕਾਕਰਨ ਕਰਨ ਦੀ ਪੇਸ਼ਕਸ਼ ਕਰਦੀਆਂ ਹਨ, ਜਦੋਂਕਿ ਬਾਕੀ ਦੀਆਂ ਸਿਰਫ਼ ਅਪੋਇੰਟਮੈਂਟ ਲੈਣ ਦੁਆਰਾ ਕਰਦੀਆਂ ਹਨ। ਭਾਗ ਲੈਣ ਵਾਲੀ ਫਾਰਮੇਸੀ 'ਤੇ ਵੈਕਸੀਨ ਬੁਕਿੰਗ ਲੱਭਣ ਲਈ ਹੇਠਾਂ ਦੱਸੇ ਹੋਏ ਦੋ ਤਰੀਕੇ ਹਨ।

Wheelchair sign

ਭਾਗ ਲੈਣ ਵਾਲੀ ਫਾਰਮੇਸੀ ਦੀ ਬੁਕਿੰਗ

ਕੁਝ ਭਾਗ ਲੈਣ ਵਾਲੀਆਂ ਫਾਰਮੇਸੀਆਂ ਵਾਕ-ਇਨ ਲਈ ਟੀਕਾਕਰਨ ਦੀ ਪੇਸ਼ਕਸ਼ ਕਰਦੀਆਂ ਹਨ, ਜਦੋਂ ਕਿ ਦੂਜੀਆਂ ਸਿਰਫ਼ ਮੁਲਾਕਾਤ ਦੁਆਰਾ ਹੁੰਦੀਆਂ ਹਨ। ਭਾਗ ਲੈਣ ਵਾਲੀ ਫਾਰਮੇਸੀ 'ਤੇ ਵੈਕਸੀਨ ਬੁਕਿੰਗ ਲੱਭਣ ਦੇ ਹੇਠਾਂ ਦੋ ਤਰੀਕੇ ਹਨ

A woman stands in pharmacy

'ਫਾਰਮੇਸੀ ਨੂੰ ਲੱਭੋ' ਨਾਲ ਬੁੱਕ ਕਰੋ
  1. ਫਾਰਮੇਸੀ ਲੱਭੋ ਉੱਪਰ ਜਾਓ।
  2. ਹੋਮਪੇਜ 'ਤੇ, ਤੁਹਾਨੂੰ ਆਪਣਾ ਪਹਿਲਾ ਨਾਮ, ਆਖਰੀ ਨਾਮ, ਈਮੇਲ ਪਤਾ, ਪੋਸਟ ਕੋਡ, ਅਤੇ ਜੇਕਰ ਤੁਸੀਂ 18 ਸਾਲ ਤੋਂ ਘੱਟ ਜਾਂ ਇਸਤੋਂ ਵੱਧ ਉਮਰ ਦੇ ਹੋ, ਭਰਨ ਲਈ ਕਿਹਾ ਜਾਵੇਗਾ । ਫਿਰ 'ਹੁਣੇ ਬੁੱਕ ਕਰੋ' 'ਤੇ ਕਲਿੱਕ ਕਰੋ।
  3. ਇਹ ਤੁਹਾਨੂੰ ਇੱਕ ਅਜਿਹੇ ਪੰਨੇ 'ਤੇ ਲੈ ਜਾਵੇਗਾ ਜੋ ਤੁਹਾਡੇ ਇਲਾਕੇ ਵਿੱਚ COVID-19 ਟੀਕਿਆਂ ਦੀ ਪੇਸ਼ਕਸ਼ ਕਰਨ ਵਾਲੀਆਂ ਫਾਰਮੇਸੀਆਂ ਨੂੰ ਦਰਸਾਉਂਦਾ ਹੋਵੇਗਾ।
  4. ਕਿਸੇ ਵਿਸ਼ੇਸ਼ ਫਾਰਮੇਸੀ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਪੀਲੇ ਕਰਾਸ ਵਾਲੇ ਪਿੰਨ 'ਤੇ ਕਲਿੱਕ ਕਰੋ। ਇਹ ਤੁਹਾਨੂੰ ਫਾਰਮੇਸੀ ਦਾ ਪਤਾ, ਸੰਪਰਕ ਵੇਰਵਿਆਂ, ਅਤੇ ਖੁੱਲਣ ਦੇ ਸਮੇਂ ਦੇ ਨਾਲ-ਨਾਲ ਉਹ ਕਿਹੜੀ ਵੈਕਸੀਨ(ਨਾਂ) ਲਗਾਉਂਦੇ ਹਨ ਇਹ ਵੀ ਦਿਖਾਏਗਾ।
  5. ਹਰੇਕ ਫਾਰਮੇਸੀ ਕੋਲ 'ਹੁਣੇ ਬੁੱਕ ਕਰੋ' ਜਾਂ 'ਹੁਣੇ ਕਾਲ ਕਰੋ' ਦਾ ਵਿਕਲਪ ਹੋਵੇਗਾ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਹ ਆਪਣੀਆਂ ਅਪੋਇੰਟਮੈਂਟਾਂ ਦਾ ਪ੍ਰਬੰਧ ਕਿਵੇਂ ਕਰ ਰਹੇ ਹਨ। ਤੁਹਾਡੇ ਲਈ ਢੁਕਵਾਂ ਵਿਕਲਪ ਚੁਣੋ ਅਤੇ ਬੁਕਿੰਗ ਪ੍ਰਕਿਰਿਆ ਦਾ ਪਾਲਣ ਕਰੋ।

ਬਦਕਿਸਮਤੀ ਨਾਲ, 'ਫਾਰਮੇਸੀ ਲੱਭੋ' ਤੁਹਾਨੂੰ ਪਹੁੰਚਯੋਗਤਾ ਜਾਂ ਹੋਰ ਲੋੜਾਂ ਦੁਆਰਾ ਫਾਰਮੇਸੀਆਂ ਨੂੰ ਫਿਲਟਰ ਨਹੀਂ ਕਰਨ ਦਿੰਦਾ ਹੈ।

Customers purchase products from a pharmacy

'ਵੈਕਸੀਨ ਕਲੀਨਿਕ ਫਾਈਂਡਰ' ਨਾਲ ਬੁੱਕ ਕਰੋ
  1. ਵੈਕਸੀਨ ਕਲੀਨਿਕ ਫਾਈਂਡਰ 'ਤੇ ਜਾਓ।
  2. ਤੁਹਾਨੂੰ ਕੁੱਝ ਸਧਾਰਨ ਸਵਾਲ ਪੁੱਛੇ ਜਾਣਗੇ: (ਤੁਹਾਡੇ ਉਮਰ ਸਮੂਹ ਸਮੇਤ) ਤੁਸੀਂ ਕਿਹੜੀ ਵੈਕਸੀਨ ਲਗਵਾਉਣਾ ਚਾਹੁੰਦੇ ਹੋ, ਅਤੇ ਆਪਣਾ ਪੋਸਟਕੋਡ ਜਾਂ ਕਸਬਾ ਭਰਕੇ ਆਪਣਾ ਸਥਾਨ ਲੱਭਣਾ। ਇਸਨੂੰ ਪੂਰਾ ਕਰੋ ਅਤੇ 'ਕਲੀਨਿਕ ਖੋਜੋ' 'ਤੇ ਕਲਿੱਕ ਕਰੋ।ਜੇਕਰ ਤੁਹਾਡੇ ਕੋਲ ਮੈਡੀਕੇਅਰ ਕਾਰਡ ਨਹੀਂ ਹੈ: ਪੰਨੇ ਦੇ ਹੇਠਾਂ ਇੱਕ ਬਾਕਸ ਹੈ ਜਿਸ 'ਤੇ ਤੁਸੀਂ 'ਤੁਸੀਂ ਮੈਡੀਕੇਅਰ ਤੋਂ ਬਿਨਾਂ ਮੁਫ਼ਤ ਟੀਕਾਕਰਨ ਲਗਵਾ ਸਕਦੇ ਹੋ' ਸੈਕਸ਼ਨ ਦੇ ਹੇਠਾਂ ਟਿੱਕ ਕਰ ਸਕਦੇ ਹੋ। 'ਕਲੀਨਿਕ ਖੋਜੋ' 'ਤੇ ਕਲਿੱਕ ਕਰਨ ਤੋਂ ਪਹਿਲਾਂ ਇਸ ਬਾਕਸ 'ਤੇ ਨਿਸ਼ਾਨ ਲਗਾਓ।
  3. ਤੁਹਾਨੂੰ ਇੱਕ ਨਕਸ਼ੇ 'ਤੇ ਲਿਜਾਇਆ ਜਾਵੇਗਾ ਜੋ ਤੁਹਾਨੂੰ ਤੁਹਾਡੇ ਇਲਾਕੇ ਵਿਚਲੀਆਂ ਉਨ੍ਹਾਂ ਫਾਰਮੇਸੀਆਂ ਅਤੇ ਜੀਪੀ ਦੋਵਾਂ ਨੂੰ ਦਿਖਾਉਂਦਾ ਹੈ ਜੋ ਜਿਹੜੀ ਵੈਕਸੀਨ ਤੁਸੀਂ ਲਗਵਾਉਣਾ ਚਾਹੁੰਦੇ ਹੋ ਉਸਦੀ ਪੇਸ਼ਕਸ਼ ਕਰਦੇ ਹਨ। ਤੁਸੀਂ ਉਹਨਾਂ ਨੂੰ ਫਿਲਟਰ ਕਰ ਸਕਦੇ ਹੋ ਕਿ ਉਹ ਕਿੰਨੇ ਨੇੜੇ ਹਨ ਜਾਂ ਸਭ ਤੋਂ ਪਹਿਲਾਂ ਉਪਲਬਧ ਅਪੋਇੰਟਮੈਂਟ ਵਾਲੀ ਥਾਂ।
  4. ਜਿਸ ਫਾਰਮੇਸੀ 'ਤੇ ਤੁਸੀਂ ਜਾਣਾ ਚਾਹੁੰਦੇ ਹੋ, ਉਸ ਲਈ 'ਹੋਰ ਜਾਣਕਾਰੀ' 'ਤੇ ਕਲਿੱਕ ਕਰੋ। ਇਹ ਤੁਹਾਨੂੰ ਪਤਾ, ਸੰਪਰਕ ਵੇਰਵੇ ਅਤੇ ਖੁੱਲਣ ਦਾ ਸਮਾਂ ਦਿਖਾਏਗਾ।
  5. ਵੱਖ-ਵੱਖ ਫਾਰਮੇਸੀਆਂ ਦੇ ਆਪਣੀ ਟੀਕਾਕਰਨ ਬੁਕਿੰਗ ਦਾ ਪ੍ਰਬੰਧਨ ਕਰਨ ਦੇ ਵੱਖੋ-ਵੱਖਰੇ ਤਰੀਕੇ ਹੋ ਸਕਦੇ ਹਨ ਅਤੇ ਇਸ ਪੰਨੇ 'ਤੇ ਉਨ੍ਹਾਂ ਦੇ ਬੁਕਿੰਗ ਪੋਰਟਲ ਦਾ ਲਿੰਕ ਹੋਵੇਗਾ। ਜੇਕਰ ਕੋਈ ਲਿੰਕ ਨਹੀਂ ਹੈ, ਤਾਂ ਫਾਰਮੇਸੀ ਦੀ ਵੈੱਬਸਾਈਟ ਦੇਖੋ ਜਾਂ ਉਹਨਾਂ ਦੀ ਪ੍ਰਕਿਰਿਆ ਦਾ ਪਤਾ ਕਰਨ ਲਈ ਉਹਨਾਂ ਨੂੰ ਫ਼ੋਨ ਕਰੋ।

Nurse holding vaccine syringe

NDIS ਭਾਗੀਦਾਰਾਂ ਲਈ

NDIS ਭਾਗੀਦਾਰ ਔਨਲਾਈਨ ਬੁਕਿੰਗ ਲਈ NDIA ਅਤੇ ਫਾਰਮੇਸੀ ਗਿਲਡ ਔਫ ਆਸਟ੍ਰੇਲੀਆ ਦੇ ਆਸਾਨ ਪਹੁੰਚ ਲਿੰਕ ਰਾਹੀਂ ਵੈਕਸੀਨ ਅਪੋਇੰਟਮੈਂਟ ਬੁੱਕ ਕਰ ਸਕਦੇ ਹਨ। ਇਹ ਬੁਕਿੰਗ ਲਿੰਕ ਸਿਰਫ NDIS ਭਾਗੀਦਾਰਾਂ ਲਈ ਹੈ।

  1. NDIA ਅਤੇ ਫਾਰਮੇਸੀ ਗਿਲਡ ਬੁਕਿੰਗ ਪੰਨੇ 'ਤੇ ਜਾਓ।
  2. ਉਹ ਵੈਕਸੀਨ ਦਾ ਨਾਮ ਜੋ ਤੁਸੀਂ ਲਗਵਾਉਣਾ ਚਾਹੁੰਦੇ ਹੋ (AstraZeneca ਜਾਂ Moderna), ਜਿਸ ਉਪਨਗਰ ਅਤੇ ਰਾਜ ਵਿੱਚ ਤੁਸੀਂ ਰਹਿੰਦੇ ਹੋ, ਅਤੇ ਉਹ ਤਾਰੀਖ਼ ਅਤੇ ਸਮਾਂ ਭਰੋ ਜਦੋਂ ਤੁਸੀਂ ਬੁੱਕ ਕਰਨਾ ਚਾਹੁੰਦੇ ਹੋ। ਉਦਾਹਰਨ ਲਈ, ਜੇਕਰ ਤੁਸੀਂ ਕੱਲ੍ਹ ਦੁਪਹਿਰ ਤੋਂ ਬਾਅਦ ਹੀ ਬੁਕਿੰਗ ਲਈ ਜਾ ਸਕਦੇ ਹੋ, ਤਾਂ ਕੱਲ੍ਹ ਦੀ ਮਿਤੀ ਅਤੇ ਦੁਪਹਿਰ 12 ਵਜੇ ਦਾ ਸਮਾਂ ਪਾਓ।
  3. ਤੁਹਾਨੂੰ ਤੁਹਾਡੇ ਨੇੜੇ ਦੀਆਂ ਫਾਰਮੇਸੀਆਂ ਦੀ ਸੂਚੀ ਅਤੇ ਉੱਥੇ ਉਪਲਬਧ ਅਪੋਇੰਟਮੈਂਟ ਦੇ ਸਮੇਂ ਦਿਖਾਏ ਜਾਣਗੇ। ਉਸ ਜਗ੍ਹਾ 'ਤੇ ਅਪੋਇੰਟਮੈਂਟ ਸਮੇਂ 'ਤੇ ਕਲਿੱਕ ਕਰੋ ਜਿੱਥੇ ਤੁਸੀਂ ਬੁੱਕ ਕਰਨਾ ਚਾਹੁੰਦੇ ਹੋ।
  4. ਤੁਹਾਨੂੰ ਬੁਕਿੰਗ ਫਾਰਮ ਪੇਜ਼ 'ਤੇ ਲਿਜਾਇਆ ਜਾਵੇਗਾ। ਸਿਖਰ 'ਤੇ ਤੁਹਾਡੀ ਅਪੋਇੰਟਮੈਂਟ ਬਾਰੇ ਜਾਣਕਾਰੀ ਹੋਵੇਗੀ - ਜਾਂਚ ਕਰੋ ਕਿ ਇਹ ਸਭ ਸਹੀ ਹੈ।
  5. ਤੁਹਾਡੇ ਕੋਲ ਆਪਣੇ ਨਿੱਜੀ ਵੇਰਵਿਆਂ ਨੂੰ ਭਰਨ ਲਈ 10 ਮਿੰਟ ਹੋਣਗੇ, ਜਿਸ ਵਿੱਚ ਸ਼ਾਮਲ ਹਨ: 
    • ਪੂਰਾ ਨਾਮ
    • ਜਨਮ ਤਾਰੀਖ਼
    • ਲਿੰਗ
    • ਜੇ ਤੁਸੀਂ ਆਦਿਵਾਸੀ ਜਾਂ ਟੋਰੇਸ ਸਟ੍ਰੇਟ ਆਈਲੈਂਡਰ ਵਿਅਕਤੀ ਹੋ
    • ਮੈਡੀਕੇਅਰ ਨੰਬਰ (ਜੇ ਤੁਹਾਡੇ ਕੋਲ ਹੈ ਤਾਂ)
    • ਈਮੇਲ ਪਤਾ
    • ਫੋਨ ਨੰਬਰ
    • ਪਤਾ
  6. ਤੁਹਾਡਾ ਇਸ ਉਪਰ ਸਹੀ ਦਾ ਨਿਸ਼ਾਨ ਲਗਾਉਣਾ ਲਾਜ਼ਮੀ ਹੈ ਕਿ ਤੁਸੀਂ ਨਿਯਮਾਂ ਅਤੇ ਸ਼ਰਤਾਂ ਨਾਲ ਸਹਿਮਤ ਹੋ। ਇਸਦਾ ਮਤਲਬ ਇਹ ਪੁਸ਼ਟੀ ਕਰਨਾ ਹੈ ਕਿ ਤੁਸੀਂ NDIS ਭਾਗੀਦਾਰ ਹੋ।
  7. ਤੁਹਾਡੇ ਵੱਲੋਂ ਆਪਣੀ ਬੁਕਿੰਗ ਕਰਨ ਤੋਂ ਬਾਅਦ, ਤੁਹਾਨੂੰ ਪੁਸ਼ਟੀਕਰਨ ਈਮੇਲ ਮਿਲੇਗੀ।

ਜਦੋਂ ਤੁਸੀਂ ਆਪਣੀ ਵੈਕਸੀਨ ਅਪੋਇੰਟਮੈਂਟ ਵਿੱਚ ਜਾਂਦੇ ਹੋ, ਤਾਂ ਤੁਹਾਨੂੰ ਆਪਣੇ NDIS ਨੰਬਰ ਦੀ ਪੁਸ਼ਟੀ ਕਰਨੀ ਪਵੇਗੀ।

Hands on Braille

ਪਹੁੰਚਯੋਗਤਾ

ਬਦਕਿਸਮਤੀ ਨਾਲ, ਇਹ ਬੁਕਿੰਗ ਪੰਨਾ ਵੱਖ-ਵੱਖ ਫਾਰਮੇਸੀਆਂ ਦੀ ਅਪਾਹਜਾਂ ਲਈ ਪਹੁੰਚਯੋਗਤਾ ਸਹੂਲਤਾਂ ਯੁਕਤ ਹੋਣ ਬਾਰੇ ਜਾਣਕਾਰੀ ਨਹੀਂ ਦਿਖਾਉਂਦਾ। ਤੁਸੀਂ ਬੁੱਕ ਕਰਨ ਤੋਂ ਪਹਿਲਾਂ ਜਾਂਚ ਕਰਨ ਲਈ ਕਿਸੇ ਫਾਰਮੇਸੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ (ਉਨ੍ਹਾਂ ਦੇ ਸੰਪਰਕ ਵੇਰਵੇ ਬੁਕਿੰਗ ਪੰਨੇ 'ਤੇ ਹੋਣਗੇ)।

ਤੁਸੀਂ ਆਪਣੀ ਟੀਕਾਕਰਨ ਬੁਕਿੰਗ ਵਿੱਚ ਹਾਜ਼ਰ ਹੋਣ ਲਈ NDIS ਸਹਾਇਤਾ ਵੀ ਪ੍ਰਾਪਤ ਕਰ ਸਕਦੇ ਹੋ।

ਉਸ ਦਿਨ ਆਪਣੀ ਅਪੋਇੰਟਮੈਂਟ ਲਈ ਕੀ ਪ੍ਰਬੰਧ ਕਰਨਾ ਹੈ

ਜਿਵੇਂ ਕਿ ਯੋਗਤਾ ਦੀਆਂ ਲੋੜਾਂ ਬਦਲਦੀਆਂ ਹਨ, ਵੱਖ-ਵੱਖ ਥਾਵਾਂ 'ਤੇ ਤੁਹਾਨੂੰ ਆਪਣੀ ਅਪੋਇੰਟਮੈਂਟ ਲਈ ਵੱਖ-ਵੱਖ ਚੀਜ਼ਾਂ ਲਿਆਉਣ ਦੀ ਲੋੜ ਹੋ ਸਕਦੀ ਹੈ - ਪਰ ਜਦੋਂ ਤੁਸੀਂ ਬੁੱਕ ਕਰਦੇ ਹੋ ਤਾਂ ਉਹ ਤੁਹਾਨੂੰ ਇਹ ਦੱਸਣਗੇ।

ਆਪਣੀ ਅਪੋਇੰਟਮੈਂਟ ਦੇ ਦਿਨ ਲਈ, ਯਕੀਨੀ ਬਣਾਓ ਕਿ ਤੁਸੀਂ:

  • ਪ੍ਰਬੰਧ ਕਰੋ ਕਿ ਤੁਸੀਂ ਉਸ ਸਥਾਨ 'ਤੇ ਕਿਵੇਂ ਪਹੁੰਚੋਗੇ
  • ਜੇਕਰ ਤੁਹਾਨੂੰ ਲੋੜ ਹੋਵੇ ਤਾਂ ਸਹਾਇਤਾ ਵਿਅਕਤੀ ਦਾ ਪ੍ਰਬੰਧ ਕਰੋ 
  • ਆਪਣੇ ਸਾਰੇ ਦਸਤਾਵੇਜ਼ ਲਿਆਓ 
  • ਮਾਸਕ ਪਹਿਨੋ  
  • ਸਰੀਰਕ ਦੂਰੀ ਬਣਾਈ ਰੱਖੋ

ਉਸ ਦਿਨ, ਤੁਸੀਂ ਉਸ ਕੇਂਦਰ 'ਤੇ ਉਡੀਕ ਸਮੇਂ ਦਾ ਪਤਾ ਕਰਨ ਦੇ ਯੋਗ ਹੋ ਸਕਦੇ ਹੋ ਜਿੱਥੇ ਤੁਸੀਂ ਜਾ ਰਹੇ ਹੋ। ਟੀਕਾਕਰਨ ਕਰਮਚਾਰੀ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ, ਪਰ ਜੇਕਰ ਉਡੀਕ ਕਰਨੀ ਪੈਂਦੀ ਹੈ ਤਾਂ ਕਰਨ ਲਈ ਕੁੱਝ ਲਿਆਓ (ਜਿਵੇਂ ਕਿ ਪੜ੍ਹਨ ਲਈ ਕੋਈ ਕਿਤਾਬ, ਫਿਜੇਟ ਖਿਡੌਣਾ ਜਾਂ ਪੋਡਕਾਸਟ), ਪਾਣੀ ਦੀ ਬੋਤਲ ਅਤੇ ਕੁੱਝ ਸਨੈਕਸ! 

Girl wearing mask

ਜੇਕਰ ਤੁਸੀਂ ਆਪਣੇ ਟੀਕਾਕਰਨ ਵਾਲੇ ਦਿਨ ਬਿਮਾਰ ਮਹਿਸੂਸ ਕਰ ਰਹੇ ਹੋ, ਤਾਂ ਤੁਹਾਨੂੰ ਦੁਬਾਰਾ ਸਮਾਂ-ਤਹਿ ਕਰਨਾ ਚਾਹੀਦਾ ਹੈ। ਇਹ ਸਿਰਫ਼ ਦੂਜਿਆਂ ਨੂੰ ਸੁਰੱਖਿਅਤ ਰੱਖਣ ਲਈ ਹੀ ਨਹੀਂ ਹੈ, ਸਗੋਂ ਇਸ ਲਈ ਵੀ ਹੈ ਕਿਉਂਕਿ ਇਹ ਸਲਾਹ ਨਹੀਂ ਕੀਤੀ ਜਾਂਦੀ ਹੈ ਕਿ ਜਦੋਂ ਤੁਸੀਂ ਠੀਕ ਮਹਿਸੂਸ ਨਾ ਕਰ ਰਹੇ ਹੋਵੋ ਤਾਂ ਤੁਸੀਂ ਕੋਈ ਵੀ ਵੈਕਸੀਨ ਲਗਵਾਓ।